Chetna Dee Fasal
ਕੌਣ ਹਾਂ ਮੈਂ?....ਕੀ ਹਾਂ ਮੈਂ?
ਕਈ ਵਾਰ, ਵੱਖਰੀਆਂ-ਵੱਖਰੀਆਂ ਧਰਤੀਆਂ ਦੇ,
ਥਾਂ-ਥਾਂ ਅੰਦਰ ਜਾ ਕੇ ਪੁੱਛਦਾ ਹਾਂ.
ਆਪਣੇ ਆਪ ਨੂੰ।
ਐਪਰ, ਕਦੇ ਤੱਕਦਾ ਵੀ ਨਹੀਂ...
ਆਪਣੇ ਅੰਦਰਲੇ ਸਵਾਲ ਕਰਤਾ ਭੂਪਿੰਦਰ ਵੱਲ।
ਕਦੇ ਸੁਣ ਕੇ ਅਣ-ਸੁਣਿਆਂ ਕਰ ਦੇਂਦਾ ਹਾਂ।
ਕਦੇ ਬਸ, “ਹੂੰ?”
‘ਤੇ ਕਦੇ ਜਵਾਬ ਦੇਂਦਾ ਹਾਂ “ਪਤਾ ਨਹੀਂ।”
ਫਿਰ ਸੁਸਤ ਹੋ ਜਾਂਦਾ ਹਾਂ।
ਕੌਣ ਹਾਂ ਮੈਂ?....ਕੀ ਹਾਂ ਮੈਂ?
ਪਰ ਜਦੋਂ, ਇਸ ਦੇ ਇਹਨਾਂ ਸਵਾਲਾਂ ਦਾ ਵੇਗ ਮੇਰਾ ਧਿਆਨ
ਮੇਰੇ ਅੰਦਰ ਵੱਲ ਮੋੜਦਾ ਹੈ
ਤਾਂ ਹੈਰਾਨ ਰਹਿ ਜਾਂਦਾ ਹਾਂ...ਕਿ ਮੇਰੇ ਅੰਦਰਲੀ,
ਏਡੀ ਵੱਡੀ ਦੁਨੀਆਂ ਵਿੱਚ ਕਿੱਥੇ ਕੁ ਅਤੇ ਕੀ ਹੋਵੇਗਾ ਜਵਾਬ,
ਇਸ ਦੇ ਸਵਾਲਾਂ ਦਾ।
ਕੌਣ ਹਾਂ ਮੈਂ?....ਕੀ ਹਾਂ ਮੈਂ?
ਫਿਰ ਖਿਆਲ ਆਉਂਦਾ ਹੈ, ਮੈਂ ਤਾਂ ਅਜੇ ਇਕ ਨਿੱਕਾ ਜਿਹਾ ਬੀਜ ਹਾਂ।



Abodh Shrestha ∙ 39 weeks ago
friend vote me and also visit my blog